ਮੁੱਖ ਸੰਪਾਦਕ ਕੁਲਜੀਤ ਕੌਰ 23-7-2023 ਸ਼ੇਰ ਗਿੱਲ ਮੀਡੀਆ :- ਭਗਵਾਨ ਵਾਲਮੀਕਿ ਅਸ਼ਰਮ ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ੳਮ ਪ੍ਰਕਾਸ਼ ਗੱਬਰ ਜੀ ਨੇ ਭਗਵਾਨ ਵਾਲਮੀਕਿ ਆਸ਼ਰਮ ਸੰਤ ਮਹਾਂ ਸਭਾ ਭਾਰਤ ਸਤਿਗੁਰੂ ਮਲਕੀਤ ਨਾਥ ਜੀ ਦੇ ਚੈਨਲ ਵਾਲਮੀਕਿ ਸੰਤ ਉੱਪਰ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਭਗਵਾਨ ਵਾਲਮੀਕਿ ਤੀਰਥ ਸਥਲ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੰਦੀ ਤਾ ਉਹ 01-08-2023 ਨੂੰ ਅੰਮ੍ਰਿਤਸਰ ਵਿੱਚ ਧਰਨੇ ਮੁਜਾਹਰੇ ਕਰਨਗੇ।ਚੇਅਰਮੈਨ ਜੀ ਨੇ ਦੱਸਿਆ ਕਿ ਮੁੱਖ ਮੰਦਰ ਅੰਦਰ ਏਅਰ ਕੰਡੀਸ਼ਨਰ ਦੀ ਮੁਰੰਮਤ ਕਈ ਸਾਲਾ ਤੋਂ ਨਹੀਂ ਕੀਤੀ ਗਈ, ਪੱਥਰ ਟੁੱਟ ਰਿਹਾ ਹੈ ਅਤੇ ਆਮ ਆਦਮੀ ਦਾ ਨੁਕਸਾਨ ਕਰ ਸਕਦਾ ਹੈ।ਉਹਨਾਂ ਨੇ ਇਹ ਦੁੱਖ ਪਰਗਟਾਇਆ ਕਿ ਗਰੀਬਾਂ ਦਾ ਤੀਰਥ ਹੋਣ ਕਾਰਨ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਸ਼ਰਾਈਨ ਬੋਰਡ ਦੇ ਮੁਲਾਜਮਾਂ ਨੂੰ 4 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀਆਂ ਅਤੇ ਉਹਨਾਂ ਨੂੰ ਵੀ ਪੱਕੇ ਕੀਤਾ ਜਾਣਾ ਚਾਹੀਦਾ ਹੈ।ਜੈ ਵਾਲਮੀਕਿ ਹਰ ਹਰ ਵਾਲਮੀਕਿ।
top of page
bottom of page
Commentaires