top of page

ਭਗਵਾਨ ਵਾਲਮੀਕਿ ਆਸ਼ਰਮ ਵੱਲੋਂ 21 ਅੱਗਸਤ ਦੀ ਭੰਡਾਰੀ ਚੌਕ - ਚੱਕਾ ਜਾਮ ਦੀ ਕਾਲ!


ਸਪੈਸ਼ਲ ਰਿਪੋਰਟ ਮੁੱਖ ਸੰਪਾਦਕ ਕੁਲਜੀਤ ਕੌਰ ਵਾਲਮੀਕਿ ਸੰਤ ਸਟੂਡੀੳ 31-7-2023 :- ਭਗਵਾਨ ਵਾਲਮੀਕਿ ਤੀਰਥ ਸਥਲ ਦੀ ਸਾਫ ਸਫਾਈ, ਹੋ ਰਹੀ ਟੁੱਟ ਭੱਜ ਅਤੇ ਪਾਵਾਨ ਵਾਲਮੀਕਿ ਤੀਰਥ ਦੇ ਨਾਂ ਦੇ ਹੋ ਰਹੀ ਲੁੱਟ ਘਸੁੱਟ ਤੋਂ ਨਾਰਾਜ ਸੰਤ ਸਮਾਜ ਨੇ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ 21 ਅਗਸਤ ਦੀ ਚੱਕਾ ਜਾਮ ਦੀ ਕਾਲ ਦਿੱਤੀ ਗਈ। ਸਤਿਗੁਰੂ ਮਲਕੀਤ ਨਾਥ ਜੀ ਆਪਣੇ ਚੈਨਲ ਵਾਲਮੀਕਿ ਸੰਤ ਉੱਪਰ ਬਿਆਨ ਦਿੰਦੇ ਹੋਏ ਕਿਹਾ ਉਹ ਬਹੁਤ ਦੁਖੀ ਹਨ ਕਿ ਸਰਕਾਰ ਪਾਵਨ ਵਾਲਮੀਕਿ ਤੀਰਥ ਸਥੱਲ ਜੋ ਕਿ ਗਰੀਬਾਂ ਦਾ ਤੀਰਥ ਹੈ, ਉਸ ਵੱਲ ਸਾਫ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਕੁਝ ਸਾਲਾਂ ਤੋਂ ਜੀ.ਐਮ. ਦੀ ਪੋਸਟ ਖਾਲੀ ਹੈ, ਉਸ ਵੱਲ ਨਯੁਕਤੀ ਨਹੀਂ ਕੀਤੀ ਜਾ ਰਹੀ ਅਤੇ ਕਈ ਮਹੀਨਿਆਂ ਤੋਂ ਪਾਵਨ ਵਾਲਮੀਕਿ ਤੀਰਥ ਸ਼ਰਾਇਨ ਬੋਰਡ ਵਿੱਚ ਕੰਮ ਕਰ ਰਹੇ ਮੁਲਾਜਮ 4 ਮਹੀਨਿਆਂ ਤੋਂ ਤਨਖਾਹਾ ਤੋਂ ਵਾਂਝੇ ਹਨ।ਉਹਨਾਂ ਆਸ ਕੀਤੀ ਕਿ ਜੇਕਰ ਸਰਕਾਰ ਸੰਤ ਸਮਾਜ ਦੀ ਕਮੇਟੀ ਬਣਾ ਕੇ ਪਾਵਨ ਵਾਲਮੀਕਿ ਤੀਰਥ ਦੀ ਦੇਖ ਭਾਲ ਸੰਤ ਸਮਾਜ ਦੇ ਹਵਾਲੇ ਕਰ ਦਿੰਦੀ ਜਾਂਦੀ ਤਾਂ ਇਹ ਦਿਨ ਨਾ ਦੇਖਣੇ ਪੈਂਦੇ।ਇਸ ਮੋਕੇ ਚੇਅਰਮੈਨ ੳਮ. ਪ੍ਰਕਾਸ ਗੱਬਰ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਟਰੱਸਟ ਜੀ ਨੇ ਦੱਸਿਆ ਕਿ ਉਹਨਾਂ 1992 ਤੋਂ ਪਾਵਾਨ ਵਾਲਮੀਕਿ ਤੀਰਥ ਲਈ ਸੰਘਰਸ਼ ਲੜਿਆ ਹੈ ਅਤੇ ਆਪਣੇ ਉੱਤੇ 16 ਪਰਚੇ ਦਰਜ ਕਰਵਾਏ ਹਨ, ਅਤੇ ਜੇਕਰ ਹੋਰ ਵੀ ਕੁਰਬਾਨੀ ਪਾਵਨ ਵਾਲਮੀਕਿ ਤੀਰਥ ਲਈ ਦੇਣੀ ਪਈ ਤਾਂ ਉ ਪਿੱਛੇ ਨਹੀਂ ਹੱਟਣਗੇ।ਇਸ ਮੋਕੇ ਭਗਵਾਨ ਵਾਲਮੀਕਿ ਆਸ਼ਰਮ ਪੁੱਜੇ ਗੁਰੁ ਗਿਆਨ ਨਾਥ ਧਰਮ ਸਮਾਜ ਦੇ ਸਰਪ੍ਰਸਤ ਨਛੱਤਰ ਨਾਥ ਸ਼ੇਰ ਗਿੱਲ,ਸੰਤ ਬਲਵੰਤ ਨਾਥ, ਮੇਘ ਨਾਥ ਜੀ,ਸ਼ੇਰ ਗਿੱਲ ਮੀਡੀਆ ਹਾਉਸ ਲਈ ਮੁੱਖ ਬੁਲਾਰੇ ਵੀਰ ਕਰਾਂਤੀ ਚੁਹਾਨ ਮਜੀਠੇ ਵਾਲੇ ਅਤੇ ਫਾਈਨਾਂਸ ਸੈਕਟਰੀ ਧੀਰ ਸਿੰਘ ਜੱਜੈਆਣੀ ,ਯੂਥ ਏਕਤਾ ਕਮੇਟੀ ਦੇ ਸਰਪਰਸਤ ਰਿਸ਼ੀ ਮੱਟੂ, ਯੂਥ ਏਕਤਾ ਦੇ ਚੈਅਰਮੈਨ ਸੁਖਵਿੰਦਰ ਸਿੰਘ ਸੋਨੂ, ,ਬਿੱਟੂ ਨੰਗਲੀ ਆਈ.ਜੀ. ਦੱਫਤਰ ਵਾਲੇ, ਸੰਨੀ ਸਹੋਤਾ, ਸੰਨੀ ਗੱਲਵਾੜੀ ਆਦਿ ਹਾਜਰ ਸਨ।

16 views0 comments

Comments


bottom of page